ਸਮਾਨ ਰੁਜ਼ਗਾਰ ਅਵਸਰ ਆਯੋਗ (EEOC)
ਅਤੇ
ਨਿਆਂ ਵਿਭਾਗ ਦੀ ਨਾਗਰਿਕ ਅਧਿਕਾਰ ਡਿਵੀਜ਼ਨ, ਆਵਾਸ ਨਾਲ ਸੰਬੰਧਿਤ ਅਣਉਚਿਤ ਕਾਰਜ ਪ੍ਰਣਾਲੀ ਲਈ ਵਿਸ਼ੇਸ਼ ਕੌਂਸਿਲ ਦਾ ਦਫ਼ਤਰ (OSC)

ਕੀ ਤੁਸੀਂ ਜਾਣਦੇ ਹੋ ਕਿ  ਕਿੱਥੇ ਜਾਣਾ ਹੈ?

ਅਜਿਹੇ ਕਈ ਸੰਘੀ ਕਾਨੂੰਨ ਹਨ ਜੋ ਨੌਕਰੀ ਦੇ ਬਿਨੈਕਾਰਾਂ ਅਤੇ ਕਾਮਿਆਂ ਨੂੰ ਰੁਜ਼ਗਾਰ ਦੇ ਭੇਦ-ਭਾਵ ਤੋਂ ਬਚਾਉਂਦੇ ਹਨ। ਇਹਨਾਂ ਕਾਨੂੰਨਾਂ ਨੂੰ ਸੰਘੀ ਏਜੰਸੀਆਂ ਦੁਆਰਾ ਲਾਗੂ ਕੀਤਾ ਜਾਂਦਾ ਹੈ ਜੋ ਭੇਦਭਾਵ ਦੀ ਜਾਂਚ ਕਰਦੀਆਂ ਹਨ।

  ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਕਿ ਜਦੋਂ ਉਹ ਭੇਦਭਾਵ ਦਾ ਸ਼ਿਕਾਰ ਹੋਣ ਤਾਂ ਕਿੱਥੋਂ ਮਦਦ ਲਈ ਜਾਵੇ, ਕਿਉਂਕਿ ਭੇਦਭਾਵ ਦੇ ਪ੍ਰਕਾਰ ਜਾਂ ਨਿਯੋਜਕ ਦੇ ਆਕਾਰ ਦੇ ਆਧਾਰ ਤੇ, ਵੱਖ-ਵੱਖ ਏਜੰਸੀਆਂ ਸ਼ਾਮਿਲ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਭੇਦਭਾਵ ਦਾ ਸ਼ਿਕਾਰ ਹੋ ਤਾਂ ਇਹ ਬਰੌਸ਼ਰ ਤੁਹਾਡੀ ਇਹ ਸਮਝਣ ਵਿੱਚ ਸਹਾਇਤਾ ਕਰੇਗਾ ਕਿ ਤੁਹਾਨੂੰ ਕਿਹੜੀ ਏਜੰਸੀ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਰਾਸ਼ਟਰੀ ਮੂਲ ਦੇ ਆਧਾਰ ਤੇ ਭੇਦ-ਭਾਵ

ਰਾਸ਼ਟਰੀ ਮੂਲ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਕੀ ਹੈ?

    ਆਮ ਤੌਰ ਤੇ,ਇਹ ਉਦੋਂ ਹੁੰਦਾ ਹੈ ਜਦੋਂ ਨਿਯੋਜਕ ਤੁਹਾਡੀ ਜਨਮ ਭੂਮੀ (ਦੇਸ਼) ਜਾਂ ਖਾਨਦਾਨ (ਵਾਸਤਵਿਕ ਜਾਂ ਗਿਆਤ), ਜਾਤੀ, ਜਾਂ ਕੁਝ

    ਸਥਿਤੀਆਂ ਵਿੱਚ, ਤੁਹਾਡੇ ਉਚਾਰਨ ਢੰਗ ਦੇ ਆਧਾਰ ਜਾਂ ਤੁਹਾਡੇ ਦੁਆਰਾ ਬੋਲੀ ਵਾਲੀ ਭਾਸ਼ਾ ਦੀ ਯੋਗਤਾ ਦੇ ਆਧਾਰ ਤੇ ਤੁਹਾਡੇ ਨਾਲ

    ਵੱਖਰੇ ਤੌਰ ਤੇ ਵਰਤਾਅ ਕਰਦਾ ਹੈ।

    ਰਾਸ਼ਟਰੀ ਮੂਲ ਭੇਦ-ਭਾਵ ਦੀ ਇੱਕ ਉਦਾਹਰਨ ਇਹ ਹੈ ਜਦੋਂ ਨਿਯੋਜਕ ਕੇਵਲ ਉਹਨਾਂ ਕਾਮਿਆਂ ਨੂੰ ਕੰਮ ਤੇ ਰੱਖਣਾ ਚਾਹੁੰਦੇ ਹੋਣ ਜੋ ਮੂਲ

    ਅੰਗਰੇਜ਼ੀ ਭਾਸ਼ੀ ਹਨ, ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਚਾਰਨ ਢੰਗ ਨੌਕਰੀ ਦੇ ਪ੍ਰਦਰਸ਼ਨ ਵਿੱਚ ਵਿਘਨ ਪਾਵੇਗਾ ਜਾਂ ਨਹੀਂ।

ਜੇ ਮੈਂ ਰਾਸ਼ਟਰੀ ਮੂਲ ਦੇ ਆਧਾਰ ਤੇ ਭੇਦ-ਭਾਵ ਦੀ ਸ਼ਿਕਾਇਤ ਦਰਜ਼ ਕਰਵਾਉਣ ਚਾਹੁੰਦਾ ਹੈ, ਤਾਂ ਮੈਂ ਕਿਸ ਏਜੰਸੀ ਨਾਲ ਸੰਪਰਕ ਕਰਾਂ?

    ਜੇਕਰ ਤੁਹਾਡੇ ਨਿਯੋਜਕ ਦੀ ਪੂਰੀ ਕੰਪਨੀ (ਕੇਵਲ ਉਸ ਸਥਾਨ ਤੱਕ ਸੀਮਿਤ ਨਹੀਂ ਜਿੱਥੇ ਤੁਸੀਂ ਕੰਮ ਕਰਦੇ ਹੋ) ਵਿੱਚ ਘੱਟ ਤੋਂ   

    ਘੱਟ 15ਕਰਮਚਾਰੀ ਹਨ, ਤਾਂ ਤੁਹਾਨੂੰ EEOC ਕੋਲ ਸ਼ਿਕਾਇਤ ਦਰਜ਼ ਕਰਵਾਉਣੀਚਾਹੀਦੀਹੈ।ਤੁਸੀਂ 1-800-669-4000 ਤੇ ਕਾੱਲ    

    ਕਰ ਸਕਦੇ ਹੋ ਜਾਂ ਆਪਣਾ ਸਥਾਨਕ ਦਫ਼ਤਰ ਲੱਭਣ ਲਈ www.eeoc.gov/field ਤੇ ਆੱਨਲਾਈਨ ਜਾ ਸਕਦੇ ਹੋ।

    ਜੇਕਰ ਤੁਹਾਡੇ ਨਿਯੋਜਕ ਦੀ ਪੂਰੀ ਕੰਪਨੀ ਵਿੱਚ 4 ਤੋਂ 14 ਵਿਚਕਾਰ ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਸ਼ਿਕਾਇਤ ਦਰਜ਼   

    ਕਰਵਾਉਣੀ ਚਾਹੀਦੀ ਹੈ। ਤੁਸੀਂ ਆਪਣੇ ਅਧਿਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1-800-255-7688 ਤੇ OSC ਦੀ ਹਾੱਟਲਾਈਨ ਤੇ ਕਾੱਲ

    ਕਰ ਸਕਦੇ ਹੋ, ਜਾਂ OSC  ਦੀ ਵੈਬਸਾਈਟ : www.justice.gov/crt/about/osc  ਤੇ ਜਾ ਸਕਦੇ ਹੋ।

ਨਾਗਰਿਕਤਾ ਸਥਿਤੀ ਦੇ ਆਧਾਰ ਤੇ ਭੇਦ-ਭਾਵ

ਨਾਗਰਿਕਤਾ ਸਥਿਤੀ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਕੀ ਹੈ?

    ਇਹ ਉਹ ਸਥਿਤੀ ਹੈ ਜਦੋ ਤੁਹਾਡਾ ਨਿਯੋਜਕ ਤੁਹਾਡੇ ਨਾਲ ਵੱਖਰਾ ਵਰਤਾਅ ਕਰਦਾ ਹੈ ਕਿਉਂਕਿ ਤੁਸੀਂ, ਯੂ.ਐਸ. ਦੇ ਨਾਗਰਿਕ ਨਹੀਂ ਹੋ ਜਾਂ ਕਿਉਂਕਿ ਤੁਸੀਂ

    ਕਿਸੇ ਖਾਸ ਵਰਗ ਦੇ ਪ੍ਰਵਾਸੀ ਨਾਗਰਿਕ ਹੋ।

 

    ਨਾਗਰਿਕਤਾ ਸਥਿਤੀ ਭੇਦ-ਭਾਵ ਦਾ ਇੱਕ ਉਦਾਹਰਨ ਇਹ ਹੈ ਕਿ ਜਦੋਂ ਨਿਯੋਜਕ ਕੇਵਲ H1-B ਵੀਜ਼ਾ ਵਾਲੇ ਲੋਕਾਂ ਨੂੰ ਕੰਮ ਤੇ ਰੱਖਣਾ ਚਾਹੁੰਦੇ ਹੋਣ।

ਜੇ ਮੈਂ ਨਾਗਰਿਕਤਾ ਸਥਿਤੀ ਦੇ ਆਧਾਰ ਤੇ ਰੁਜ਼ਗਾਰ ਭੇਦ-ਭਾਵ ਦੀ ਸ਼ਿਕਾਇਤ ਦਰਜ਼ ਕਰਵਾਉਣਾ ਚਾਹਾਂ, ਤਾਂ ਮੈਂ ਕਿਸ ਏਜੰਸੀ ਨਾਲ ਸੰਪਰਕ ਕਰਾਂ?

    ਜੇਕਰ ਤੁਹਾਡੇ ਨਿਯੋਜਕ ਦੀ ਪੂਰੀ ਕੰਪਨੀ ਵਿੱਚ ਘੱਟ ਤੋਂ ਘੱਟ 4 ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਸ਼ਿਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ।

    ਤੁਸੀਂ ਆਪਣੇ ਅਧਿਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1-800-255-7688 ਤੇ OSC ਦੀ ਹਾੱਟਲਾਈਨ ਤੇ ਕਾੱਲ ਕਰ ਸਕਦੇ ਹੋ, ਜਾਂ OSC  ਦੀ ਵੈਬਸਾਈਟ :    

    www.justice.gov/crt/about/osc  ਤੇ ਜਾ ਸਕਦੇ ਹੋ।

I-9 ਜਾਂ “E- Verify”(ਇਲੈਕਟ੍ਰੋਨਿਕ ਜਾਂਚ) ਦਸਤਾਵੇਜ਼ ਦੁਰਵਿਹਾਰ ਦੇ ਫਾਰਮ ਵਿੱਚ ਭੇਦ-ਭਾਵ

ਦਸਤਾਵੇਜ਼ ਦੁਰਵਿਹਾਰ ਕੀ ਹੈ?

    ਦਸਤਾਵੇਜ਼ ਦੁਰਵਿਹਾਰ ਉਦੋਂ ਹੁੰਦਾ ਹੈ ਜਦੋਂ ਇੱਕ ਨਿਯੋਜਕ, ਰੁਜ਼ਗਾਰ ਯੋਗਤਾ ਦੀ ਜਾਂਚ ਕਰਦੇ ਹੋਏ ਫੈਡਰਲ ਦੇ ਕਾਨੂੰਨ ਅਨੁਸਾਰ ਲੋੜੀਂਦੇ ਤੋਂ ਜ਼ਿਆਦਾ

    ਜਾਂ ਵੱਖਰੇ ਦਸਤਾਵੇਜ਼ਾਂ ਲਈ ਬੇਨਤੀ ਕੀਤੀ ਜਾਵੇ, ਵੈਧ ਦਸਤਾਵੇਜ਼ਾਂ ਨੂੰ ਨਕਾਰ ਦਿੱਤਾ ਜਾਵੇ, ਜਾਂ ਕਾਮੇ ਦੀ ਨਾਗਰਿਕਤਾ ਸਥਿਤੀ ਜਾਂ ਰਾਸ਼ਟਰੀ ਮੂਲ ਦੇ

    ਆਧਾਰ ਤੇ ਵਿਸ਼ੇਸ਼ ਦਸਤਾਵੇਜ਼ਾਂ ਲਈ ਪੁੱਛਿਆ ਜਾਵੇ। ਜੇ ਤੁਹਾਡਾ ਨਿਯੋਜਕ  ਇਲੈਕਟ੍ਰੋਨਿਕ ਜਾਂਚ ਦੀ ਵਰਤੋਂ ਦੌਰਾਨ ਤੁਹਾਡੇ ਨਾਲ ਭੇਦ-ਭਾਵ ਕਰਦਾ ਹੈ ਤਾਂ

    ਉਦੋਂ ਵੀ ਦਸਤਾਵੇਜ਼ ਦੁਰਵਿਹਾਰ ਹੋ ਸਕਦਾ ਹੈ।

    ਦਸਤਾਵੇਜ਼ ਦੁਰਵਿਹਾਰ ਦਾ ਇੱਕ ਉਦਾਹਰਨ ਇਹ ਹੈ ਕਿ ਜੇ ਤੁਸੀਂ ਨੌਕਰੀ ਲਈ ਡਰਾਇਵਰ ਦਾ ਲਾਈਸੈਂਸ ਅਤੇ ਸਮਾਜਿਕ ਸੁਰੱਖਿਆ ਕਾਰਡ ਦਿਖਾਉਂਦੇ

    ਹੋ, ਪਰੰਤੂ ਤੁਹਾਡਾ ਨਿਯੋਜਕ ਤੁਹਾਨੂੰ ਤੁਹਾਡਾ ਸਥਾਈ ਰਿਹਾਇਸ਼ ਕਾਰਡ(ਗ੍ਰੀਨ ਕਾਰਡ) ਦਿਖਾਉਣ ਲਈ ਵੀ ਕਹੇ।

ਦਸਤਾਵੇਜ਼ ਦੁਰਵਿਹਾਰ ਦੇ ਆਧਾਰ ਤੇ ਸ਼ਿਕਾਇਤ ਦਰਜ਼ ਕਰਵਾਉਣਾ ਚਾਹਾਂ, ਤਾਂ ਮੈਂ ਕਿਸ ਏਜੰਸੀ ਨਾਲ ਸੰਪਰਕ ਕਰਾਂ?

    ਜੇਕਰ ਤੁਹਾਡੇ ਨਿਯੋਜਕ ਦੀ ਪੂਰੀ ਕੰਪਨੀ ਵਿੱਚ ਘੱਟ ਤੋਂ ਘੱਟ 4 ਕਰਮਚਾਰੀ ਹਨ, ਤਾਂ ਤੁਹਾਨੂੰ OSC ਕੋਲ ਸ਼ਿਕਾਇਤ ਦਰਜ਼ ਕਰਵਾਉਣੀ ਚਾਹੀਦੀ ਹੈ।

    ਤੁਸੀਂ ਆਪਣੇ ਅਧਿਕਾਰਾਂ ਬਾਰੇ ਪ੍ਰਸ਼ਨ ਪੁੱਛਣ ਲਈ 1-800-255-7688 ਤੇ OSCਦੀ ਹਾੱਟਲਾਈਨ ਤੇ ਕਾੱਲ ਕਰ ਸਕਦੇ ਹੋ, ਜਾਂ OSC  ਦੀ   

    ਵੈਬਸਾਈਟ : www.justice.gov/crt/about/osc  ਤੇ ਜਾ ਸਕਦੇ ਹੋ।

ਤੁਹਾਡੇ ਕੋਲ ਵਾਧੂ ਸੁਰੱਖਿਆ ਹੈ!

ਫੈਡਰਲ ਦੇ ਕਾਨੂੰਨ ਤਹਿਤ, ਤੁਸੀਂ ਜਾਤੀ, ਰੰਗ, ਲਿੰਗ, ਅਪੰਗਤਾ, ਧਰਮ, ਉਮਰ (40 ਸਾਲ ਤੋਂ ਉੱਪਰ), ਅਤੇ ਅਨੁਵਾਂਸ਼ਿਕ ਜਾਣਕਾਰੀ (ਜਿਸ ਵਿੱਚ ਪਰਿਵਾਰ ਦਾ ਚਿਕਿਤਸਾ ਇਤਿਹਾਸ ਵੀ ਸ਼ਾਮਿਲ ਹੈ), ਅਤੇ ਭੇਦ-ਭਾਵ ਬਾਰੇ ਸ਼ਿਕਾਇਤ ਕਰਨ ਜਾਂ ਸੁਰੱਖਿਆ ਗਤੀਵਿਧੀ ਵਿੱਚ ਭਾਗ ਲੈਣ ਤੇ ਜਵਾਬੀ ਇਲਜ਼ਾਮ ਤੋਂ ਵੀ ਸੁਰੱਖਿਅਤ ਹੋ

ਜੇਕਰ ਤੁਹਾਡੇ ਨਿਯੋਜਕ ਦੀ ਪੂਰੀ ਕੰਪਨੀ (ਕੇਵਲ ਉਸ ਸਥਾਨ ਤੱਕ ਸੀਮਿਤ ਨਹੀਂ ਜਿੱਥੇ ਤੁਸੀਂ ਕੰਮ ਕਰਦੇ ਹੋ) ਵਿੱਚ ਘੱਟ ਤੋਂ ਘੱਟ 15ਕਰਮਚਾਰੀ1 ਹਨ, ਤਾਂ ਤੁਹਾਨੂੰ EEOC ਕੋਲਸ਼ਿਕਾਇਤਦਰਜ਼ ਕਰਵਾਉਣੀਚਾਹੀਦੀ ਹੈ।ਤੁਸੀਂ 1-800-669-4000 ਤੇ ਕਾੱਲ ਕਰ ਸਕਦੇ ਹੋ ਜਾਂ ਆਪਣਾ ਸਥਾਨਕ ਦਫ਼ਤਰ ਲੱਭਣ ਲਈ www.eeoc.gov/field ਤੇ ਆੱਨਲਾਈਨ ਜਾ ਸਕਦੇ ਹੋ।

ਕਈ ਰਾਜਾਂ ਦੇ ਅਜਿਹੇ ਕਾਨੂੰਨ ਵੀ ਹਨ ਜੋ ਜਾਤੀ, ਰੰਗ, ਲਿੰਗ, ਅਪੰਗਤਾ, ਧਰਮ, ਉਮਰ (40 ਸਾਲ ਤੋਂ ਉੱਪਰ), ਲੈਂਗਿਕ ਅਨੁਕੂਲਨ, ਨਾਗਰਿਕਤਾ ਸਥਿਤੀ, ਰਾਸ਼ਟਰੀ ਮੂਲ; ਅਤੇ ਪਰਿਵਾਰਿਕ ਸਥਿਤੀ, ਹੋਰ ਆਧਾਰਾਂ ਤੇ ਭੇਦ-ਭਾਵ ਵਿਰੁੱਧ ਬਿਨੈਕਾਰਾਂ ਅਤੇ ਕਰਮਚਾਰੀਆਂ ਨੂੰ ਵੀ ਸੁਰੱਖਿਅਤ ਰੱਖਦੇ ਹਨ। ਇਹ ਕਾਨੂੰਨ 15 ਤੋਂ ਘੱਟ ਕਰਮਚਾਰੀਆਂ ਨੂੰ ਕਵਰ ਕਰ ਸਕਦੇ ਹਨ।

ਕਈ ਸਥਾਨਾਂ ਵਿੱਚ, ਤੁਸੀਂ ਆਪਣੇ ਸਥਾਨਕ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਜਾਂ ਭੇਦਭਾਵ ਵਿਰੋਧੀ ਕਾਨੂੰਨ ਲਾਗੂ  ਕਰਨ ਵਾਲੀ ਨਿਰਪੱਖ ਰੁਜ਼ਗਾਰ ਪਦਤੀ ਏਜੰਸੀ ਨਾਲ 311 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਇਹਨਾਂ ਏਜੰਸੀਆਂ ਬਾਰੇ ਜਾਣਕਾਰੀ ਲੈਣ ਲਈ ਆੱਨਲਾਈਨ ਖੋਜਣ ਲਈ ਕੋਸ਼ਿਸ਼ ਵੀ ਕਰ ਸਕਦੇ ਹੋ।

ਸਮਾਂ ਸੀਮਾਵਾਂ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਰੁਜ਼ਗਾਰ ਭੇਦ-ਭਾਵ ਦੇ ਸ਼ਿਕਾਰ ਹੋ, ਇਹ ਮਹੱਤਵਪੂਰਨ ਹੈ ਕਿ ਤੁਸੀਂ ਤੁਰੰਤ ਸਹਾਇਤਾ ਲਈ ਵੀ ਪੁੱਛ ਸਕਦੇ ਹੋ ਕਿਉਂਕਿ ਸ਼ਿਕਾਇਤ ਦਰਜ਼ ਕਰਵਾਉਣ ਦਾ ਸਮਾਂ ਸੀਮਿਤ ਹੁੰਦਾ ਹੈ। ਕੁਝ ਕਾਨੂੰਨਾਂ ਵਿੱਚ 180ਦਿਨਾਂ ਅੰਦਰ ਸ਼ਿਕਾਇਤ ਦਰਜ਼ ਕਰਵਾਉਣ ਦੀ ਲੋੜ ਹੁੰਦੀ ਹੈ ਅਤੇ ਜੇਕਰ ਤੁਸੀਂ ਉਡੀਕ ਕਰਦੇ ਹੋ ਤਾਂ ਤੁਸੀਂ ਆਪਣੇ ਅਧਿਕਾਰ ਗੁਆ ਦੇਵੋਗੇ!

ਤੁਹਾਡੇ ਰੁਜ਼ਗਾਰ ਅਧਿਕਾਰਾਂ ਬਾਰੇ ਪ੍ਰਸ਼ਨਾਂ ਲਈ, ਤੁਸੀਂ OSC ਹਾੱਟਲਾਈਨ 1-800-255-7688 ਤੇ ਕਾੱਲ ਕਰ ਸਕਦੇ ਹੋ। ਹਾੱਟਲਾਈਨ ਸੋਮਵਾਰ-ਸ਼ੁੱਕਰਵਾਰ ਤੱਕ ਈਸਟਰਨ ਟਾਈਮ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹੈ ਅਤੇ ਤੁਸੀਂ ਤੁਰੰਤ ਸੇਵਾ ਪ੍ਰਾਪਤ ਕਰੋਗੇ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੀ ਕਾੱਲ ਗੁੰਮਨਾਮ ਵੀ ਰੱਖੀ ਜਾ ਸਕਦੀ ਹੈ। ਭਾਸ਼ਾ ਵਿਆਖਿਆ ਵੀ ਉਪਲਬਧ ਹੈ।

ਤੁਸੀਂ 1-800-669-4000 ਤੇ EEOC ਤੇ ਕਾੱਲ ਵੀ ਕਰ ਸਕਦੇ ਹੋ। ਇਹ  ਸੋਮਵਾਰ-ਸ਼ੁੱਕਰਵਾਰ ਤੱਕ ਈਸਟਰਨ ਟਾਈਮ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਉਪਲਬਧ ਹੈ।  ਭਾਸ਼ਾ ਵਿਆਖਿਆ ਵੀ ਉਪਲਬਧ ਹੈ।

ਜੇਕਰ ਤੁਸੀਂ ਇਸ ਬਾਰੇ ਸੁਨਿਸ਼ਚਿਤ ਨਹੀਂ ਹੋ ਕਿ ਕਿਸ ਏਜੰਸੀ ਨੂੰ ਕਾੱਲ ਕੀਤੀ ਜਾਵੇ, ਤਾਂ ਕਿਰਪਾ ਕਰਕੇ ਜਾਂ ਤਾਂ ਉਪਰੋਕਤ ਨੰਬਰ ਤੇ ਕਾੱਲ ਕਰੋ ਅਤੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਤੁਹਾਨੂੰ ਸਹਾਇਤਾ ਲਈ ਸਹੀ ਏਜੰਸੀ ਕੋਲ ਨਿਰਦੇਸ਼ਿਤ ਕੀਤਾ ਗਿਆ ਹੈ।


1 ਉਮਰ ਦੇ ਭੇਦ-ਭਾਵ ਲਈ, ਤੁਹਾਡੇ ਿਨਯੋਜਕ ਦੀ ਕੰਪਨੀ ਦੇ ਘੱਟ ਤ􀂃 ਘੱਟ 20 ਕਰਮਚਾਰੀ ਹੋਣੇ ਚਾਹੀਦੇ ਹਨ।